ਸਿਹਤ ਢਾਂਚਾ : ਪੰਜਾਬ ‘ਚ ਸੂਗਰ ਦੇ ਮਰੀਜਾਂ ਵਾਲੇ ਚੋਟੀ ਦੇ ਪਹਿਲੇ 10 ਰਾਜਾਂ ਦੀ ਸੂਚੀ ‘ਚ ਸਾਮਲ

ਨਰਪਿੰਦਰ ਸਿੰਘ ਧਾਲੀਵਾਲ –
ਪੰਜਾਬ ਅੰਦਰ ਸਿਹਤ ਢਾਂਚਾ ਲੜਖੜਾਇਆ ਹੋਇਆ ਹੈ | ਸੂਗਰ ਦੇ ਰੋਗਾਂ ਦੇ ਮਾਮਲੇ ‘ਚ ਪੰਜਾਬ ਦਾ ਨਾਂਅ ਚੋਟੀ ਦੇ ਪਹਿਲੇ 10 ਰਾਜਾਂ ਦੀ ਸੂਚੀ ‘ਚ ਸਾਮਲ ਹੋਣ ਬਾਰੇ ਪਤਾ ਲੱਗਿਆ ਹੈ | ਆਈ.ਸੀ.ਐਮ.ਆਰ ਨੇ ਆਪਣੇ ਅਧਿਐਨ ਵਿਚ ਚਿੰਤਾਜਨਕ ਖੁਲਾਸਾ ਕੀਤਾ ਹੈ ਕਿ ਦੇਸ ਵਿਚ ਸੂਗਰ ਵਿਚ ਵਾਧੇ ਦੀ ਦਰ 20 ਅੰਕੜੇ ਨਾਲੋਂ ਕਿਤੇ ਜਿਆਦਾ ਵੇਖਣ ਨੂੰ ਮਿਲੀ ਹੈ | ਰਿਪੋਰਟ ਅਨੁਸਾਰ ਦੇਸ ਅੰਦਰ 10 ਕਰੋੜ ਤੋਂ ਵੱਧ ਲੋਕ ਸੂਗਰ ਰੋਗ ਤੋਂ ਪੀੜਤ ਹਨ ਅਤੇ 36 ਫੀਸਦੀ ਲੋਕਾਂ ਨੂੰ ਬਲੱਡ ਪੈ੍ਰਸਰ ਅਤੇ 40 ਫੀਸਦੀ ਮੋਟਾਪੇ ਦਾ ਸਿਕਾਰ ਹਨ | ਇਹ ਵੀ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ: ਰਜਨੀਸ ਕਪੂਰ ਵੱਲੋਂ 5 ਤੋਂ 18 ਸਾਲ ਦੇ ਲਗਭਗ 3200 ਬੱਚਿਆਂ ਦੇ ਕੀਤੇ ਗਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਪੰਜਾਬ ਵਿਚ 10 ‘ਚੋਂ 9 ਬੱਚਿਆ ਦੇ ਦਿਲ ਤੰਦਰੁਸਤ ਨਹੀਂ ਹਨ | ਇਹ ਵੀ ਕਿ ਪੂਰੀ ਦੁਨੀਆ ਦੇ ਅੱਧੇ ਤੋਂ ਵੱਧ ਸੂਗਰ ਰੋਗੀ ਭਾਰਤ ਦੇ ਵਸਨੀਕ ਹਨ | ਇਹ ਸੰਖਿਆ ਬੜੀ ਤੇਜੀ ਨਾਲ ਵੱਧ ਰਹੀ ਹੈ | ਸੂਗਰ , ਮੋਟਾਪਾ , ਬਲੱਡ ਪ੍ਰੈਸਰ ਅਤੇ ਹੋਰ ਅਲਾਮਤਾਂ ਕਾਰਨ ਭਾਰਤ ‘ਚ ਹਰ ਸਾਲ 17 ਲੱਖ ਲੋਕ ਦਿਲ ਦੇ ਰੋਗਾਂ ਕਾਰਨ ਆਪਣੀ ਜਾਨ ਗਵਾ ਦਿੰਦੇ ਹਨ | ਰਿਪੋਰਟ ਅਨੁਸਾਰ ਦਿਲ ਦੀਆਂ ਬਿਮਾਰੀਆਂ ਕਾਰਨ ਹਰ 40 ਸਕਿੰਟਾਂ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ | ਮਾਹਿਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਮੌਤਾਂ ਦਾ ਅੰਕੜਾ ਸਾਲ 2030 ਤੱਕ ਕਰੋੜਾਂ ਤੱਕ ਪੁੱਜ ਸਕਦਾ ਹੈ | ਇਹ ਵੀ ਕਿ ਸੂਗਰ ਅਤੇ ਦਿਲ ਦੇ ਰੋਗਾਂ ਨੇ ਪੰਜਾਬੀਆਂ ਨੂੰ ਵੀ ਲੰਬੇ ਹੱਥੀ ਲਿਆ ਹੈ ਅਤੇ ਹਰ ਚੌਥਾ ਪੰਜਾਬੀ ਉਕਤ ਬਿਮਾਰੀਆਂ ਨੇ ਘੇਰਿਆ ਹੋਇਆ ਹੈੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਦੇਸ ਅੰਦਰ 8 ਕਰੋੜ ਲੋਕ ਬਲੱਡ ਪ੍ਰੈਸਰ ਦੀ ਦਵਾਈ ਦੀ ਵਰਤੋਂ ਕਰਦੇ ਹਨ ਅਤੇ ਦੇਸ ਅੰਦਰ 15 ਕਰੋੜ ਲੋਕ ਮੋਟੇ ਢਿੱਡਾਂ ਵਾਲੇ ਹਨ | ਮੋਟਾਪੇ ਦੀ ਵਜ੍ਹਾ ਦੇ ਕਾਰਨ ਵੀ 28 ਲੱਖ ਲੋਕ ਮੌਤ ਦਾ ਸਿਕਾਰ ਹੋ ਜਾਂਦੇ ਹਨ | ਭਾਰਤੀਆਂ ਵਿਚ ਸੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਜੈਨੇਟਿਕ ਪ੍ਰਵਿਰਤੀ ਵਧੇਰੇ ਹੁੰਦੀ ਹੈ | ਵਿਸਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਸੂਗਰ ਨਾਲ ਅੰਨਾਪਣ , ਦਿਲ ਦੇ ਦੌਰੇ , ਗੁਰਦੇ ਫੇਲ੍ਹ ਅਤੇ ਦਿਮਾਗ ਦੀ ਨਾੜੀ ਫਟਣ ਦੇ ਵਧੇਰੇ ਮੌਕੇ ਹੁੰਦੇ ਹਨ | ਮਾਹਿਰਾਂ ਅਨੁਸਾਰ ਪਿਛਲੇ ਕੁੱਝ ਸਾਲਾਂ ਵਿਚ ਕੰਮ ਦਾ ਸਭਿਆਚਾਰ ਬਹੁਤ ਬਦਲ ਗਿਆ ਹੈ | ਲੋਕ ਆਪਣੇ ਕੰਮ ਵਾਲੀ ਥਾਂ ਤੇ ਬਹੁਤ ਜਿਆਦਾ ਤਨਾਅ ਵਿਚ ਰਹਿੰਦੇ ਹਨ ਅਤੇ ਬਹੁਤੇ ਜਿਆਦਾ ਬਾਹਰ ਖਾਣਾ-ਪੀਣਾ ਪਸੰਦ ਕਰਦੇ ਹਨ | ਮਾਹਿਰਾਂ ਅਨੁਸਾਰ ਲੋਕਾਂ ਨੰੂ ਜਾਗਰੂਕ ਕਰਨ ਲਈ ਸਰੀਰਕ ਗਤੀਵਿਧੀਆਂ ਅਤੇ ਕਸਰਤਾਂ ਦੇ ਮਹੱਤਵ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ |

Leave a Reply

Your email address will not be published. Required fields are marked *