ਰਾਮਪੁਰਾ ਫੂਲ ਦੀਆਂ ਨਗਰ ਕੌਂਸਲ ਚੋਣਾਂ ਚ ਆਜਾਦ ਉਮੀਦਵਾਰਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਕੰਬਣੀ ਛੇੜੀ

ਨਰਪਿੰਦਰ ਸਿੰਘ ਧਾਲੀਵਾਲ—

ਰਾਮਪੁਰਾ ਫੂਲ ਦੀਆਂ ਨਗਰ ਕੌਂਸਲ ਚੋਣਾਂ ਚ ਆਜਾਦ ਉਮੀਦਵਾਰਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਕੰਬਣੀ ਛੇੜੀ ਹੋਈ ਹੈ । ਰਾਮਪੁਰਾ ਫੂਲ ਚ ਨਗਰ ਕੌਂਸਲ ਦੀਆਂ ਚੋਣਾਂ 5 ਸਾਲ ਦੇ ਵਖਵੇ ਬਾਅਦ ੇਹੋਣ ਜਾ ਰਹੀਆਂ ਹਨ ।ਜਾਣਕਾਰੀ ਅਨੁਸਾਰ ਨਗਰ ਕੌਂਸਲ ਰਾਮਪੁਰਾ ਦੀ ਚੋਣ 20 ਫਰਵਰੀ 2015 ਨੂੰ ਹੋਈ ਸੀ ਅਤੇ 19 ਫਰਵਰੀ 2020 ਨੂੰ ਕੌਂਸਲ ਦੀ ਮਿਆਦ ਪੁੱਗ ਗਈ ਸੀ । ਉਸ ਤੋਂ ਬਾਅਦ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਚੋਣ ਕਰਵਾਉਣ ਨੂੰ ਜਰੂਰੀ ਹੀ ਨਹੀ ਸਮਝਿਆ ਜਿਸ ਕਾਰਨ ਸਹਿਰ ਦੇ ਵਿਕਾਸ ਕਾਰਜਾਂ ਬੁਰੇੇ ਰੁੱਖ ਪ੍ਰਭਾਵਿਤ ਹੋਏ ਹਨ । ਸਹਿਰ ਦੇ 21 ਵਾਰਡਾਂ ਵਿਚੋ ਵਾਰਡ ਨੰਬਰ 1 ਅਤੇ 7 ਅਨੁਸੂਚਿਤ ਜਾਤੀ ਮਹਿਲਾਵਾਂ ਲਈ ਵਾਰਡ ਨੰ 6, 8 ਅਤੇ 20 ਪੁਰਸ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ ।ਸਹਿਰ ਦਾ ਵਾਰਡ ਨੰ 12 ਪਛੜੀਆਂ ਸ੍ਰੇਣੀਆਂ ਪੁਰਸ ਅਤੇ ਮਹਿਲਾਵਾਂ ਲਈ ਸਾਂਝਾ ਰੱਖਿਆ ਗਿਆ ਹੈ ।ਇਸੇ ਤਰ੍ਹਾਂ ਵਾਰਡ ਨੰਬਰ 3 ,5,9,11,13 ,15, 19, ਮਹਿਲਾਵਾਂ ਲਈ ਰਾਖਵੇਂ ਹਨ ਅਤੇ ਵਾਰਡ ਨੰ 2 , 4 ,10 ,14, 16, 18, 21 ਪੁਰਸਾਂ ਲਈ ਛੱਡੇ ਗਏ ਹਨ । ਵਾਰਡ ਨੰਬਰ 17 ਅਤੇ 18 ਦੇ ਆਜਾਦ ਉਮੀਦਵਾਰਾਂ ਦਾ ਮੁਕਾਬਲਾ ਦਿਲਚੱਸਪ ਬਣਿਆ ਹੋਇਆ ਹੈ ਕਿਉਂਜੋ ਵਾਰਡ ਨੰਬਰ 18 ਤੋਂ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਅਤੇ ਵਾਰਡ ਨੰਬਰ 17 ਤੋਂ ਉਸ ਦੀ ਪਤਨੀ ਬਿੰਦੂ ਰਾਣੀ ਬਿੱਟਾ ਚੋਣ ਮੈਦਾਨ ਵਿਚ ਹਨ । ਇਸੇ ਤਰ੍ਹਾਂ ਵਾਰਡ ਨੰਬਰ 14 ਤੋਂ ਵੀ ਸਾਬਕਾ ਪ੍ਰਧਾਨ ਹੈਪੀ ਬਾਂਸਲ ਆਜਾਦ ਉਮੀਦਵਾਰ ਵਜੋਂ ਨਿੱਤਰੇ ਹਨ ।ਇਹ ਉਕਤ ਉਮੀਦਵਾਰ ਆਪਣੇ ਵਿਰੋਧੀਆਂ ਨੂੰ ਤਕੜੀ ਟੱਕਰ ਦੇ ਰਹੇ ਹਨ ।ਹੈਰਾਨੀਜਨਕ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤਾਂ ਸਾਰੇ ਵਾਰਡਾਂ ਤੋਂ ਚੋਣ ਨਿਸਾਨ ਤੇ ਚੋਣ ਲੜ੍ਹ ਰਹੀ ਹੈ ਲੇਕਿਨ ਅਕਾਲੀ ਅਤੇ ਕਾਂਗਰਸੀ ਮੈਦਾਨ ਛੱਡ ਗਏ ਹਨ ।ਭਾਜਪਾ ਪਾਰਟੀ ਕੁੱਝ ਵਾਰਡਾਂ ਤੇ ਹੀ ਉਮੀਦਵਾਰ ਖੜ੍ਹੇ ਕਰਨ ਵਿਚ ਸਫਲ ਰਹੀ ਹੈ ।ਸੱਤਾਧਾਰੀ ਧਿਰ ਦੀ ਸੰਭਾਵਿਤ ਧੱਕੇਸਾਹੀ ਨੂੰ ਵੇਖਦਿਆਂ ਤੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸਨ 12253 ਆਫ 2024 ਦਾਖਲ ਕੀਤੀ ।ਪਟੀਸਨਰ ਦੀ ਐਡਵੋਕੇਟ ਦਿਵਿਆ ਜੈਰਥ ਨੇ ਅਦਾਲਤ ਨੂੰ ਦੱਸਿਆ ਕਿ ਪਟੀਸਨਰ ਦੀ ਜਾਨ ਨੂੰ ਖਤਰਾ ਹੈ । ਅਦਾਲਤ ਨੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਐਸ.ਐਸ.ਪੀ ਬਠਿੰਡਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਸੁਨੀਲ ਬਿੱਟਾ ਨੂੰ 15 ਦਿਨਾਂ ਲਈ 2 ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਜਾਣ ।ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 14 ਜਨਵਰੀ 2025 ਰੱਖ ਗਈ ਹੈ । ਇਹ ਵੀ ਕਿ ਨਗਰ ਕੌਂਸਲ ਦੀਆਂ ਚੋਣਾਂ ਲੜ੍ਹ ਰਹੇ ਕੁੱਝ ਹੋਰ ਉਮੀਦਵਾਰ ਵੀ ਅਦਾਲਤ ਦਾ ਰੁੱਖ ਕਰ ਸਕਦੇ ਹਨ ।ਇੱਕ ਵੱਖਰੇ ਮਾਮਲੇ ਵਿਚ ਅਦਾਲਤ ਨੇ ਸੁਨੀਲ ਬਿੱਟਾ ਅਤੇ ਉਸ ਦੀ ਪਤਨੀ ਦੇ ਵਾਰਡ ਨੰ 17 ਅਤੇ 18 ਦੀ ਵੀਡੀਓਗ੍ਰਾਫੀ ਕਰਵਾਉਣ ਦੇ ਵੀ ਨਿਰਦੇਸ ਜਾਰੀ ਕੀਤੇ ਹਨ । ਦੱਸਣਾ ਬਣਦਾ ਹੈ ਨਗਰ ਕੌਂਸਲ ਰਾਮੁਪਰਾ ਫੂਲ ਦੇ ਕਰੀਬ 40 ਹਜਾਰ ਵੋਟਰ 21 ਦਸੰਬਰ ਨੂੰ ਚੋਣਾਂ ਲੜ੍ਹ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ।ਇਹ ਵੀ ਕਿ ਵਾਰਡ ਨੰ 1 ਤੋਂ ਅਮਨਦੀਪ ਕੌਰ , ਸੰਦੀਪ ਕੌਰ , ਤੇਜ਼ ਕੌਰ ,ਪਰਮਿੰਦਰ ਕੌਰ , ਪਰਵਿੰਦਰ ਕੌਰ , ਬਲਜੀਤ ਕੌਰ , ਭੋਲੀ ਕੌਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 2 ਤੋਂ ਸੰਦੀਪ ਕੁਮਾਰ, ਸਮਸੇਰ ਸਿੰਘ, ਕਰਨੈਲ ਸਿੰਘ ਮਾਨ , ਜਗਸੀਰ ਸਿੰਘ , ਭੂਸਨ ਕੁਮਾਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 3 ਤੋਂ ਸੁਖਪ੍ਰੀਤ ਕੌਰ, ਕਮਲ ਰਾਣੀ, ਗੁਰਜੀਤ ਕੌਰ ,ਭਾਰਤੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 4 ਤੋਂਸੁਖਚੈਨ ਸਿੰਘ , ਜ਼ਸਪਾਲ ਸਿੰਘ , ਦਲਵਿੰਦਰ ਘੋਲੀਆ, ਮਨਪੀ੍ਰਤ ਸਿੰਘ ,ਰਵਿੰਦਰ ਪਾਲ ,ਵਿਨੋਦ ਕੁਮਾਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 5 ਤੋਂ ਸੁਰੇਸ ਰਾਣੀ ,ਪਰਮਜੀਤ ਕੌਰ ,ਮੀਨਾ ਰਾਣੀ , ਰਾਜ ਰਾਣੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 6 ਤੋਂ ਸੂਰਜ ਪ੍ਰਕਾਸ, ਸੋਨੂੰ ਕੁਮਾਰ ,ਬੰਤ ਸਿੰਘ , ਭੂਸਨ ਕੁਮਾਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 7 ਤੋਂ ਸੰਤੋਸ ਦੇਵੀ ,ਕਮਲਜੀਤ ਕੌਰ , ਕ੍ਰਿਸਨਾ ਦੇਵੀ , ਨਿਸਾ ਰਾਣੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 8 ਤੋਂ ਸੋਨੂੰ , ਹਜਾਰੀ ਲਾਲ, ਨਸੀਬ ਚੰਦ , ਰਵਿੰਦਰ ਸਿੰਘ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 9 ਤੋਂ ਸਰੋਜ਼ ਰਾਣੀ , ਕਿਰਨਾ ਰਾਣੀ , ਗਗਨਦੀਪ ਕੌਰ ,ਪ੍ਰੀਤੀ ਰਾਣੀ , ਪੂਜਾ ਰਾਣੀ , ਬਲਜੀਤ ਕੌਰ , ਮਮਤਾ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 10 ਤੋਂ ਅੰਕੁਸ ਗਰਗ ਅੰਕੂ , ਸੰਜੀਵ ਕੁਮਾਰ ਪਹਾੜੀਆ , ਸੁਰੇਸ ਕੁਮਾਰ, ਤਰਸੇਮ ਸਰਮਾ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 11 ਤੋਂ ਸਰਬਜੀਤ ਕੌਰ, ਸਿਵਾਨੀ , ਕਰਮਜੀਤ ਕੌਰ , ਦਰਸਨਾ ਦੇਵੀ , ਰਾਨੀ ਦੇਵੀ , ਰਿੰਕੂ ਰਾਣੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 12 ਤੋਂ ਇੰਦਰਜੀਤ ਬਾਵਾ (ਗੋਰਾ), ਸੁਖਦੀਪ ਸਿੰਘ ਤਿੱਤਰ ਮਾਨ , ਸੁਰਜੀਤ ਸਿੰਘ , ਸਿਵ ਕੁਮਾਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 13 ਤੋਂ ਸੋਨਾਲੀ ,ਹਰਮਨਪ੍ਰੀਤ ਕੌਰ , ਨੀਨਾ ਰਾਣੀ , ਰਵਿੰਦਰ ਕੌੋਰ ਰੂਬੀ ਢਿੱਲੋ, ਵਨੀਸਾ ਰਾਣੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 14 ਤੋਂ ਹੈਪੀ ਬਾਂਸਲ, ਮਨਪ੍ਰੀਤ ਸਿੰਘ ਭੁੱਲਰ,ਵਿੱਕੀ ਗੋਇਲ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 15 ਤੋਂ ਸੁਖਵਿੰਦਰ ਕੌਰ ਬਰਾੜ , ਹਰਪ੍ਰੀਤ ਕੌਰ , ਕਿਰਨਦੀਪ ਕੌਰ ਬਰਾੜ , ਨਿਰਮਲਾ ਦੇਵੀ , ਬਲਵਿੰਦਰ ਕੌਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 16 ਤੋਂ ਕਮਲੇਸ ਕੁਮਾਰ , ਦਲਰਾਜ ਸਿੰਘ ਪ੍ਰਿੰਸ ਨੰਦਾ ,ਨਿਸਾਂਤ, ਪਰਵਿੰਦਰ ਸਿੰਘ ,ਰਾਮ ਸਰੂਪ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 17 ਤੋਂ ਸਿਮਰਨ ਵਾਲੀਆ,ਬਿੰਦੂ ਰਾਣੀ ਬਿੱਟਾ , ਰੇਖਾ ਰਾਣੀ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 18 ਤੋਂ ਸੁਨੀਲ ਕੁਮਾਰ ਬਿੱਟਾ , ਨਰੇਸ ਕੁਮਾਰ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 19 ਤੋਂ ਪ੍ਰੇਮ ਲਤਾ ,ਰਜਨੀ ਬਾਲਾ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 20 ਤੋਂ ਸੁਖਮੰਦਰ ਸਿੰਘ , ਕੁਲਦੀਪ ਸਿੰਘ , ਜੱਗਾ ਸਿੰਘ , ਦਵਿੰਦਰ ਸਿੰਘ , ਨਾਜਰ ਸਿੰਘ ਤੋਂ ਚੋਣ ਲੜ੍ਹ ਰਹੇ ਹਨ ।ਵਾਰਡ ਨੰ 21 ਤੋਂ ਅਵਤਾਰ ਸਿੰਘ , ਸੰਦੀਪ ਸਿੰਘ ,ਗੁਰਪ੍ਰੀਤ ਸਿੰਘ ਜਟਾਣਾ , ਮਨਪ੍ਰੀਤ ਸਿੰਘ ਤੋਂ ਚੋਣ ਲੜ੍ਹ ਰਹੇ ਹਨ ।ਆਮ ਆਦਮੀ ਪਾਰਟੀ ਵੱੱਲੋਂ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ ।ਲੋਕਾਂ ਨੂੰ ਸਰਕਾਰ ਦਾ ਫਾਇਦਾ ਲੈਣ ਲਈ ਕੌਂਸਲਰ ਸਰਕਾਰ ਪੱਖੀ ਬਣਾਉਣ ਦੇ ਵਾਸਤੇ ਪਾਏ ਜਾ ਰਹੇ ਹਨ ।ਇੱਥੋਂ ਤੱਕ ਦੇ ਸੂਬੇ ਦੀ ਕੈਬਨਿਟ ਮੰਤਰੀ ਬੀਬੀ ਬਲਜੀਤ ਕੋਰ ਵੀ ਅੱਜ ਰਾਮਪੁਰਾ ਫੂਲ ਅੰਦਰ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਕੇ ਗਏ ਹਨ ।ਓਧਰ ਪ੍ਰਾਪਤ ਹੋਈਆਂ ਕਨਸੋਆਂ ਅਨੁਸਾਰ ਸਾਬਕਾ ਵਜੀਰ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਵੱਲੋਂ ਖੜ੍ਹੇ ਕੀਤੇ ਗਏ ਆਜਾਦ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ ਵਿਚ ਲੱਗੇ ਹੋਏ ਹਨ । ਹੁਣ ਵੇਖਣਾ ਇਹ ਹੈ ਕਿ ਵੋਟਰ ਭਗਵਾਨ ਕਿਸ ਦੀ ਝੋਲੀ ਵਿਚ ਫੁੱਲ ਕੇਰਦਾ ਹੈ ।

Leave a Reply

Your email address will not be published. Required fields are marked *