ਨਰਪਿੰਦਰ ਸਿੰਘ ਧਾਲੀਵਾਲ (ਬਠਿੰਡਾ) :
ਸਾਬਕਾ ਸੰਸਦ ਰਵਨੀਤ ਬਿੱਟੂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਹਾਰਨ ਦੇ ਬਾਵਜੂਦ ਕੇਂਦਰੀ ਵਜਾਰਤ ਵਿਚ ਮੰਤਰੀ ਪਦ ਹਾਸਲ ਕਰ ਸਕਦੇ ਹਨ ।ਆਲਾਮਿਆਰੀ ਸੂਤਰਾਂ ਅਨੁਸਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸਾਮਲ ਹੋਏ ਰਵਨੀਤ ਬਿੱਟੂ ਦੀ ਭਾਜਪਾ ਕਿੰਗ ਅਮਿਤ ਸਾਹ ਨਾਲ ਕਾਫੀ ਨੇੜਤਾ ਦੱਸੀ ਜਾਂਦੀ ਹੈ ।ਅਮਿਤ ਸਾਹ ਵੱਲੋਂ ਲੁਧਿਆਣਾ ਵਿਖੇ ਇੱਕ ਜਨਤਕ ਰੈਲੀ ਦੌਰਾਨ ਹੀ ਇਸਾਰਾ ਕਰ ਦਿੱਤਾ ਸੀ ਕਿ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਨੁਮਾਇੰਦਗੀ ਦਿੱਤੀ ਜਾਵੇਗੀ ।ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਟੀਮ ਅੱਜ ਰਾਸਟਰਪ੍ਰਤੀ ਭਵਨ ਵਿਖੇ ਸਹੁੰ ਚੁੱਕੇਗੀ ਜਿਸ ਵਿਚ ਅਮਿਤ ਸਾਹ ਰਾਜਨਾਥ ਸਿੰਘ ਅਤੇ ਐਨ.ਡੀ.ਏ ਦੇ ਸਾਥੀਆਂ ਸਮੇਤ ਹੋਰ ਭਾਜਪਾਈ ਮੰਤਰੀ ਪਦ ਗਹ੍ਰਿਣ ਕਰਨਗੇ । ਇਹ ਵੀ ਕਿ ਰਵਨੀਤ ਬਿੱਟੂ ਦੇ ਨੇੜਲੇ ਰਿਸਤੇਦਾਰਾਂ ਤੇ ਦੋਸਤਾਂ ਨੇ ਪੰਜਾਬ ਅੰਦਰ ਲੱਡੂਆਂ ਦੇ ਆਰਡਰ ਦੇ ਦਿੱਤੇ ਹਨ ਤੇ ਸਾਮ 6 ਵਜੇ ਲੱਡੂ ਵੰਡੇ ਜਾਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ ।
ਪੰਜਾਬ ਬੋਲਦਾ ਐ