ਨਕਲੀ ਤੇ ਗੈਰਮਿਆਰੀ ਦਵਾਈਆ ਬਣਾਉਣ ਵਾਲੇ ਮਾਫੀਏ ਅੱਗੇ ਸਰਕਾਰਾਂ ਨੇ ਗੋਡੇ ਟੇਕੇ ! ਭਾਰਤ ‘ਚ ਦਵਾਈਆਂ ਦਾ 50 ਅਰਬ ਡਾਲਰ ਦਾ ਕਾਰੋਬਾਰ , 60 ਤੋਂ ਵੱਧ ਵਿਕਸਤ ਦੇਸਾਂ ਨੂੰ ਭਾਰਤ ਮੁਹੱਈਆ ਕਰਦੈ ਜੈਨਰਿਕ ਦਵਾਈਆਂ

ਨਰਪਿੰਦਰ ਸਿੰਘ ਧਾਲੀਵਾਲ-
ਨਕਲੀ ਤੇ ਗੈਰਮਿਆਰੀ ਦਵਾਈਆ ਬਣਾਉਣ ਵਾਲੇ ਮਾਫੀਏ ਅੱਗੇ ਸਰਕਾਰਾਂ ਨੇ ਗੋਡੇ ਟੇਕ ਰੱਖੇ ਹਨ | ਦਵਾਈ ਮਾਫੀਆ ਬੇਖੌਫ ਹੋ ਕੇ ਜਿੱਥੇ ਕਰੋੜਾਂ ਰੁਪਏ ਕਮਾ ਰਿਹਾ ਹੈ , ਉੱਥੇ ਲੋਕਾਂ ਦੀਆਂ ਜਿੰਦਗੀਆਂ ਨਾਲ ਵੀ ਖੇਡ ਰਿਹਾ ਹੈ | ਇਹ ਵੀ ਕਿ ਦਵਾਈਆਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਬਣਾਉਣ ਦੀ ਪ੍ਰਕਿ੍ਆ ਤੇ ਨਿਗਰਾਨੀ ਕਰਨ ਵਾਲੇ ਡਰੱਗ ਕੰਟਰੋਲ ਪ੍ਰਸਾਸਨ ਦੀ ਕਾਰਜਗੁਜਾਰੀ ਤੇ ਵੀ ਸਵਾਲੀਆ ਨਿਸਾਨ ਲੱਗ ਗਿਆ ਹੈ | ਨਕਲੀ ਤੇ ਗੈਰਮਿਆਰੀ ਦਵਾਈਆਂ ਕਾਰਨ ਆਮ ਲੋਕਾਂ ਅਤੇ ਬਿਮਾਰ ਵਿਅਕਤੀਆਂ ਦੀ ਜਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ | ਨਕਲੀ ਦਵਾਈਆਂ ਕਾਰਨ ਬਿਮਾਰੀਆਂ ਕੰਟਰੋਲ ਵਿਚ ਨਹੀਂ ਹੋ ਰਹੀਆਂ ਅਤੇ ਕਈ ਥਾਵਾਂ ਤੇ ਬੱਚਿਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ | ਹਾਲਾਂਕਿ ਵਿਸਵ ਸਿਹਤ ਸੰਸਥਾ ਦਵਾਈ ਕੰਪਨੀਆਂ ‘ਤੇ ਨਿਗਰਾਨੀ , ਵਿੱਕਰੀ ਤੇ ਸਪਲਾਈ ਪ੍ਰਬੰਧਾਂ ‘ਚ ਸੁਧਾਰ ਲਈ ਨਿਰਦੇਸ ਜਾਰੀ ਕਰ ਚੁੱਕੀ ਹੈ ਪਰ ਦਵਾਈ ਮਾਫੀਏ ਦੀ ਇਹ ਜੁਰਅਤ ਹੀ ਸਮਝੋ ਕਿ ਅੰਤਰਰਾਸਟਰੀ ਪੱਧਰ ਤੇ ਭਾਰਤ ਨੂੰ ਨਾਮੋਸੀ ਵਖਾਉਣ ਦੇ ਬਾਵਜੂਦ ਦਵਾਈ ਕੰਪਨੀਆਂ ਉੱਤੇ ਸੂਬਾ ਅਤੇ ਕੇਂਦਰੀ ਸਰਕਾਰ ਨਕੇਲ ਨਹੀਂ ਕੱਸ ਸਕੀਆਂ ਹਨ | ਜਾਣਕਾਰੀ ਅਨੁਸਾਰ ਭਾਰਤ ‘ਚ ਦਵਾਈਆਂ ਦਾ 50 ਅਰਬ ਡਾਲਰ ਦਾ ਕਾਰੋਬਾਰ ਹੈ ਅਤੇ ਭਾਰਤ 60 ਤੋਂ ਵੱਧ ਵਿਕਸਤ ਦੇਸਾਂ ਨੂੰ ਜੈਨੇਰਿਕ ਦਵਾਈਆਂ ਮੁਹੱਈਆ ਕਰਦਾ ਹੈ | ਇਹ ਵੀ ਕਿ ਪੰਜਾਬ ਅੰਦਰ ਕੰਪਨੀਆਂ ਵੱਲੋਂ ਜੈਨੇਰਿਕ ਦਵਾਈਆਂ ਨੂੰ ਪ੍ਰਮੋਟ ਹੀ ਨਹੀਂ ਕੀਤਾ ਜਾਂਦਾ ਅਤੇ ਮਰੀਜਾਂ ਨੂੰ ਮਜਬੂਰੀ ਵਸ ਮਹਿੰਗੇ ਭਾਅ ਤੇ ਦਵਾਈਆਂ ਖਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ | ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਪੰਜਾਬ ‘ਚ ਡਾਕਟਰਾਂ ਵੱਲੋਂ ਆਪਣੇ ਪੱਧਰ ਤੇ ਗੈਰਮਿਆਰੀ ਦਵਾਈਆ ਦੇ ਲਾਟ ਤਿਆਰ ਕਰਵਾਏ ਜਾਣ ਦੀਆਂ ਕਨਸੋਆਂ ਪ੍ਰਾਪਤ ਹੋਈਆਂ ਹਨ | ਇਹ ਵੀ ਪਤਾ ਲੱਗਿਆ ਹੈ ਕਿ ਡਾਕਟਰਾਂ ਵੱਲੋਂ ਤਿਆਰ ਕਰਵਾਈਆਂ ਜਾਂਦੀਆਂ ਦਵਾਈਆਂ ਉੱਤੇ ਆਪਣੀ ਮਰਜੀ ਦੇ ਭਾਅ ਲਿਖਵਾਏ ਜਾਂਦੇ ਹਨ ਅਤੇ ਜੇਕਰ ਕੋਈ ਡਾਕਟਰਾਂ ਦਾ ਚਹੇਤਾ ਸਪਲਾਈ ਦਿੰੰਦਾ ਹੈ ਤਾਂ ਕੰਪਨੀਆਂ ਡਾਕਟਰਾਂ ਨੂੰ 35 ਫੀਸਦੀ ਕਮਿਸਨ ਦੇਣ ਦੇ ਨਾਲ ਨਾਲ ਮੋਟੇ ਨਜਰਾਨੇ ਵੀ ਦਿੱਤੇ ਜਾਂਦੇ ਹਨ | ਗੈਰਮਿਆਰੀ ਦਵਾਈਆਂ ਦਾ ਧੰਦਾ ਏਜੰਸੀਆਂ ਦੀ ਢਿੱਲ ਮੱਠ ਕਾਰਨ ਵਧਿਆ ਫੁਲਿਆ ਹੈ | ਪੰਜਾਬ ਦੇ ਨਾਲ ਲੱਗਦੇ ਬੱਦੀ -ਬਰੋਟੀਵਾਲਾ ਜਿੱਥੇ ਪਿਛਲੇ ਸਾਲ 3 ਮਾਮਲੇ ਸਾਹਮਣੇ ਆਏ ਜਿਹਨਾਂ ‘ਚ ਡਰੱਗ ਕੰਟਰੋਲ ਪ੍ਰਸਾਸਨ ਵੱਲੋਂ ਵੱਡੀ ਮਾਤਰਾਂ ‘ਚ ਗੈਰ ਮਿਆਰੀ ਦਵਾਈਆਂ ਬਰਾਮਦ ਕੀਤੀਆਂ ਗਈਆਂ ਜਦੋਂ ਕਿ ਇਹਨਾਂ ਵਿਚ ਅਜਿਹੀਆਂ ਕਈ ਵੱਡੀ ਕੰਪਨੀਆਂ ਤੇ ਮੋਹਰੀ ਬਰਾਂਡ ਵੀ ਸਾਮਲ ਸਨ | ਇਹ ਵੀ ਕਿ ਸੋਨੀਪੱਥ ਦੀ ਇੱਕ ਫਾਰਮਾਸਿਊਟੀਕਲ ਲਿਮਟਿਡ ਵੱਲੋਂ ਵੀਅਤਨਾਮ ਨੂੰ ਨਕਲੀ ਦਵਾਈਆਂ ਸਪਲਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਅਦਾਲਤ ਨੇ ਕੰਪਨੀ ਨੂੰ ਗੈਰਮਿਆਰੀ ਰੈਨਿਟਿਡਈਨ ਹਾਈਡਰੋਕਲੋਰਾਇਡ ਗੋਲੀ ਬੀ.ਪੀ (ਮੈਂਟੇਕ 150) ਤਿਆਰ ਕਰਨ ਦਾ ਦੋਸੀ ਵੀ ਕਰਾਰ ਦਿੱਤਾ | ਇਹ ਵੀ ਕਿ ਵੀਅਤਨਾਮ ਦੇਸ ਨੇ 46 ਭਾਰਤੀ ਕੰੰਪਨੀਆਂ ਨੂੰ ਗੈਰਮਿਆਰੀ ਦਵਾਈਆਂ ਸਪਲਾਈ ਕਰਨ ਲਈ ਬਲੈਕਲਿਸਟ ਵੀ ਕੀਤਾ | ਇਹ ਵੀ ਕਿ ਲੰਘੇ ਸਾਲ ਗਾਂਬੀਆ ਦੇ ਵਿਚ ਖੰਘ ਦੀ ਗੈਰਮਿਆਰੀ ਦਵਾਈ ਪੀਣ ਕਾਰਨ 66 ਬੱਚਿਆਂ ਦੀ ਮੌਤ ਹੋ ਗਈ ਜਿਸ ਕਾਰਨ ਭਾਰਤ ਨੂੰ ਅੰਤਰਰਾਸਟਰੀ ਪੱਧਰ ਤੇ ਕਾਫੀ ਨਮੋਸੀ ਝੱਲਣੀ ਪਈ | ਇਸੇ ਤਰ੍ਹਾਂ ਪਾਊਾਟਾ ਸਾਹਿਬ ਹਿਮਾਚਲ ‘ਚ ਦਵਾਈਆਂ ਬਣਾਉਣ ਵਾਲੀ ਇੱਕ ਕੰਪਨੀ ਤੋਂ ਖੰਘ ਦੀ ਦਵਾਈ ਦੀਆਂ ਵੱਡੀ ਮਾਤਰਾ ਵਿਚ ਸੀਸੀਆਂ ਬਰਾਮਦ ਕੀਤੀਆਂ | ਇਸ ਕੰਪਨੀ ਦੁਆਰਾ ਗੈਰਕਾਨੂੰਨੀ ਤੌਰ ਤੇ ਨਸੀਲੀਆਂ ਦਵਾਈਆਂ ਦਾ ਭੰਡਾਰ ਕਰਨ ਅਤੇ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਦੇ ਜਾਅਲੀ ਲੇਬਲਾਂ ਵਾਲੀਆਂ ਦਵਾਈਆਂ ਬਣਾਉਣ ਬਾਰੇ ਵੀ ਖੁਲਾਸਾ ਹੋਇਆ ਸੀ | ਚੋਣ ਕਮਿਸਨ ਦੁਆਰਾ 14 ਮਾਰਚ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਭਾਰਤ ਵਿਚ 35 ਦਵਾਈਆਂ ਦੀਆਂ ਕੰਪਨੀਆਂ ਨੇ ਚੋਣ ਬਾਂਡਾਂ ਰਾਹੀ ਸਿਆਸੀ ਪਾਰਟੀਆਂ ਨੂੰ ਲਗਭਗ 1 ਹਜਾਰ ਕਰੋੜ ਰੁਪਏ ਦਾ ਯੋਗਦਾਨ ਪਾਇਆ | ਇਹ ਕੰਪਨੀਆਂ ਅੱਪ ਟੂ ਮਾਰਕ ਦਵਾਈਆਂ ਨਾ ਬਣਾਉਣ ਕਰਕੇ ਜਾਂਚ ਦੇ ਘੇਰੇ ਵਿਚ ਹਨ | ਜਦੋਂ ਉਹਨਾ ਨੇ ਬਾਂਡ ਖਰੀਦੇ , ਉਦੋਂ ਇਹਨਾਂ ਦੀ ਜਾਂਚ ਪੜਤਾਲ ਵੀ ਬੰਦ ਹੋ ਗਈ | ਡਰੱਗ ਦੀ ਗੁਣਵੱਤਾ ਦੀ ਜਾਂਚ ਵਿਚ ਅਸਫਲ ਰਹਿਣ ਵਾਲੀਆਂ 7 ਫਰਮਾਂ ਨੇ ਚੋਣ ਬਾਂਡਾਂ ਰਾਹੀਂ ਸਿਆਸੀ ਪਾਰਟੀਆਂ ਨੂੰ ਪੈਸੇ ਦਿੱਤੇ | ਡਾਕਟਰੀ ਪੇਸੇ ਨਾਲ ਜੁੜੇ ਕੁੱਝ ਹਮਦਰਦਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਬਹੁਤੇ ਡਾਕਟਰ ਮਰੀਜਾਂ ਨੂੰ ਗੈਰਮਿਆਰੀ ਲੋਕਲ ਪੱਧਰ ਤੇ ਉਤਪਾਦਤ ਦਵਾਈਆਂ ਲਿਖ ਕੇ ਮਰੀਜਾਂ ਦੀ ਸਿਹਤ ਨਾਲ ਖਿਲਵਾਡ ਕਰ ਰਹੇ ਹਨ | ਇਹ ਵੀ ਕਿ ਅੰਤਰ-ਰਾਸਟਰੀ ਪੱਧਰ ਤੇ ਸਿੱਕਾ ਜਮ੍ਹਾ ਚੁੱਕੀਆਂ ਕੰਪਨੀਆਂ ਨਾਲੋਂ ਇਹ ਦੇਸੀ ਕੰਪਨੀਆਂ ਦੀਆਂ ਦਵਾਈਆਂ ਦੂਗਨੀ ਕੀਮਤ ਤੇ ਵੇਚੀਆਂ ਜਾ ਰਹੀਆਂ ਹਨ | ਇਹ ਵੀ ਕਿ ਡਾਕਟਰ ਇੱਕੋ ਕੰਪਨੀ ਦੀਆਂ ਦਵਾਈਆਂ ਲਿਖਦੇ ਹਨ ਤੇ ਦੇਸੀ ਕੰਪਨੀ ਦੀਆਂ ਦਵਾਈਆਂ ਦਾ ਜਿਲ੍ਹਾ ਪੱਧਰ ਤੇ ਇੱਕ ਹੀ ਡੀਲਰ ਕੰਮ ਕਰਦਾ ਹੈ ਅਤੇ ਇਹ ਦਵਾਈਆਂ ਡਾਕਟਰ ਸਾਬਾਂ ਦੇ ਹਸਪਤਾਲਾਂ ਦੇ ਨੇੜਲੀਆਂ ਦੁਕਾਨਾਂ ਤੋਂ ਹੀ ਮਿੱਲ ਸਕਦੀਆਂ ਹਨ | ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਡਾਕਟਰ ਤਾਂ ਮਰੀਜਾਂ ਨੂੰ ਲੋੜੋਂ ਜਿਆਦਾ ਦਵਾਈ ਵੀ ਇਸ ਕਰਕੇ ਖਵਾਉਂਦੇ ਹਨ ਤਾਂ ਕਿ ਉਹ ਆਪਣੇ ਟਾਰਗਟ ਦੀ ਪੂਰਤੀ ਕਰ ਸਕਣ | ਸੂਤਰਾਂ ਦਾ ਦਾਅਵਾ ਹੈ ਕਿ ਜੇਕਰ ਇਹਨਾਂ ਦਵਾਈਆਂ ਦੀ ਸਮਰੱਥਾ ਚੈੱਕ ਕੀਤੀ ਜਾਵੇ ਤਾਂ 400 ਐਮ.ਜੀ ਵਾਲੀ ਗੋਲੀ ਵਿਚੋਂ 100 ਐਮ.ਜੀ ਵੀ ਹਾਸਲ ਨਹੀਂ ਹੋਵੇਗਾ | ਜੇਕਰ ਸਰਕਾਰ ਇਸ ਗੋਰਖਧੰਦੇ ਦੀ ਜਾਂਚ ਕਰਵਾਵੇ ਤਾਂ ਇੱਕ ਵੱਡਾ ਸਕੈਂਡਲ ਬੇਨਕਾਬ ਹੋ ਸਕਦਾ ਹੈ | ਉਕਤ ਮਾਮਲੇ ਸਬੰਧੀ ਕੋਈ ਵੀ ਸੀਨੀਅਰ ਅਧਿਕਾਰੀ ਆਪਣਾ ਪੱਖ ਦੇਣ ਲਈ ਤਿਆਰ ਨਹੀਂ ਹੋਇਆ |

6 thoughts on “ਨਕਲੀ ਤੇ ਗੈਰਮਿਆਰੀ ਦਵਾਈਆ ਬਣਾਉਣ ਵਾਲੇ ਮਾਫੀਏ ਅੱਗੇ ਸਰਕਾਰਾਂ ਨੇ ਗੋਡੇ ਟੇਕੇ ! ਭਾਰਤ ‘ਚ ਦਵਾਈਆਂ ਦਾ 50 ਅਰਬ ਡਾਲਰ ਦਾ ਕਾਰੋਬਾਰ , 60 ਤੋਂ ਵੱਧ ਵਿਕਸਤ ਦੇਸਾਂ ਨੂੰ ਭਾਰਤ ਮੁਹੱਈਆ ਕਰਦੈ ਜੈਨਰਿਕ ਦਵਾਈਆਂ

  1. This issue is very serious. It is the moral duty of government to investigate the whole matter and take strict action against the culprits.

  2. ਬਹੂਤ ਅੱਛਾ ਲਿਖਿਆ ਹੈ ਆਪਨੇ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਵਾਈ ਘੁਟਾਲਾ ਉਜਾਗਰ ਕਿਤਾ ਹੈ ਇਸਨੂੰ ਜਾਰੀ ਰੱਖੋ

  3. “ਹਮਾਮ ਦੇ ਵਿੱਚ ਸਾਰੇ ਨੰਗੇ ਹਨ”…… ਇਹ ਮੁੱਦਾ ਜਿੰਨਾ ਦਿਖਦਾ ਹੈ ਉਸ ਤੋਂ ਕਿਤੇ ਵੱਧ ਗੰਭੀਰ ਹੈ। ਜਨ ਹਿੱਤ ਵਿਚ ਆਪਣੀ ਆਵਾਜ ਬੁਲੰਦ ਕਰਨ ਦੇ ਲਈ ਵਧਾਈ ਦੇ ਪਾਤਰ ਹੋ ਧਾਲੀਵਾਲ ਸਾਹਿਬ

Leave a Reply

Your email address will not be published. Required fields are marked *