ਨਰਪਿੰਦਰ ਸਿੰਘ ਧਾਲੀਵਾਲ :-
ਲੋਕ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਚੱਲਦਿਆਂ ਸਿਆਸੀ ਸਰਗਰਮੀਆਂ ਨੇ ਤੇਜੀ ਫੜ੍ਹ ਰਹੀਆਂ ਹਨ । ਦੇਸ ਅੰਦਰ 543 ਮੈਂਬਰ ਲੋਕ ਸਭਾ ਚੁਣੇ ਜਾਣੇ ਹਨ ਤੇ ਪੰਜਾਬ ਦੀਆਂ 13 ਸੀਟਾਂ ਤੇ ਇਸ ਵਾਰ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ । ਮਿਸਨ 2024 ਤਹਿਤ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਪਿਛੋਕੜ ਤੇ ਉਹਨਾਂ ਦੀਆਂ ਜਾਇਦਾਦਾਂ ਦੇ ਵੇਰਵੇ ਨਾਮਜਦਗੀਆਂ ਭਰਨ ਤੋਂ ਬਾਅਦ ਸਾਹਮਣੇ ਆਉਣਗੇ ਪਰ ਜੇਕਰ ਏਡੀਆਰ ਦੀ ਇੱਕ ਰਿਪੋਰਟ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਲ 2004 ਤੋਂ 2019 ਦੌਰਾਨ 3547 ਚੋਣਾਂ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਕਮਿਸਨ ਨੂੰ ਜ਼ੋ ਹਲਫਿਆ ਬਿਆਨ ਦਿੱਤੇ ਗਏ ਹਨ , ਉਹਨਾਂ ਅਨੁਸਾਰ ਪਤਾ ਲੱਗਿਆ ਹੈ ਕਿ ਇਹਨਾਂ ਵਿਚੋਂ 385 ਉਮੀਦਵਾਰ ਅਤੇ ਚੁਣੇ ਹੋਏ 69 ਸੰਸਦ ਮੈਂਬਰ ਅਤੇ ਵਿਧਾਇਕ ਅਪਰਾਧਿਕ ਮਾਮਲਿਆਂ ਵਿਚ ਫਸੇ ਹੋਏ ਹਨ । ਇਹ ਵੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਬੀਤੇ ਸਮੇਂ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਟਿਕਟਾਂ ਦੇਣ ਵਿਚ ਮੋਹਰੀ ਰਹੀਆਂ ਹਨ ।ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਆਪ ਨੇ 142 ਉਮੀਦਵਾਰ (7 ਫੀਸਦੀ) , ਕਾਂਗਰਸ ਦੇ 406 ਉਮੀਦਵਾਰ (6 ਫੀਸਦੀ) , ਅਕਾਲੀ ਦਲ ਦੇ 325 (10 ਫੀਸਦੀ) ਤੇ ਭਾਜਪਾ ਦੇ 83 (3 ਫੀਸਦੀ) ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ । ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਲੋਕ ਸਭਾ ਅਤੇ ਵਿਧਾਨ ਸਭਾ ਅੰਦਰ ਸਾਫ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਜਿੱਤਣ ਦੀ ਸੰਭਾਵਨਾ 11 ਫੀਸਦੀ ਤੇ ਅਪਰਾਧਿਕ ਮਾਮਲੇ ਵਾਲਿਆਂ ਦੀ ਜਿੱਤਣ ਦੀ ਸੰਭਾਵਨਾ 18 ਫੀਸਦੀ ਰਹੀ ਹੈ ।ਇਹ ਵੀ ਕਿ ਕੈਬਨਿਟ ਮੰਤਰੀਆਂ ਦੀ ਪਿਛਲੇ 10 ਸਾਲਾਂ ਅੰਦਰ ਆਮਦਨੀ ਵਿਚ ਵੀ ਚੰਗਾ ਇਜਾਫਾ ਹੋਇਆ ਹੈ । 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ 8 ਸੀਟਾਂ ਅਤੇ ਅਕਾਲੀ—ਭਾਜਪਾ ਨੇ 2—2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ।ਜਦ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜੇਤੂ ਰਹੇ ਸਨ । ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਲੜਣ ਉਪਰੰਤ ਦਿੱਤੇ ਗਏ ਅਸਤੀਫੇ ਤੋਂ ਬਾਅਦ ਹੋਈ ਉੱਪ ਚੋਣ ਵਿਚ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ ।ਇਹ ਵੀ ਕਿ 2019 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਲਗਭਗ 40 ਫੀਸਦੀ ਅਤੇ ਅਕਾਲੀ—ਭਾਜਪਾ ਨੂੰ 37 ਫੀਸਦੀ ਵੋਟ ਮਿਲੇ ਸਨ ।ਜੇਕਰ ਅਕਾਲੀ—ਭਾਜਪਾ ਦੀ ਵੱਖਰੇ ਤੌਰ ਤੇ ਗੱਲ ਕਰ ਲਈਏ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਲਗਭਗ 28 ਫੀਸਦੀ ਅਤੇ ਬੀ.ਜੇ.ਪੀ ਨੂੰ ਲਗਭਗ 9 ਫੀਸਦੀ ਵੋਟ ਮਿਲੇ ਸਨ । ਆਮ ਆਦਮੀ ਪਾਰਟੀ ਨੂੰ ਉਸ ਵਕਤ ਲਗਭਗ 7 ਫੀਸਦੀ ਵੋਟਾਂ ਤੇ ਸਬਰ ਕਰਨਾ ਪਿਆ ਸੀ । 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਪ੍ਰਤੀਸਤ ਦਾ ਕਾਫੀ ਉਲਟ ਫੇਰ ਦੇਖਣ ਨੂੰ ਮਿਲਿਆ ਜਿਸ ਤਹਿਤ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸਤ 42 ਫੀਸਦੀ ਹੋ ਗਈ ਜਦ ਕਿ ਅਕਾਲੀ ਦਲ ਘੱਟ ਕੇ 18.38 ਤੇ ਪੁੱਜ ਗਿਆ ਅਤੇ ਭਾਜਪਾ ਨੂੰ ਵੀ 6.6 ਫੀਸਦੀ ਤੇ ਸਬਰ ਕਰਨਾ ਪਿਆ ।ਇਹ ਵੀ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਜਗੁਜਾਰੀ ਦਾ ਕੱਚ—ਸੱਚ ਹੁਣ ਲੋਕਾਂ ਦੇ ਸਾਹਮਣੇ ਹੈ ਅਤੇ ਇਸ ਵਾਰ ਮੁਕਾਬਲੇ ਵੱਖਰੇ ਕਿਸਮ ਦੇ ਹੋਣਗੇ ਕਿਉਂਜੋ ਅਕਾਲੀ ਦਲ ਅਤੇ ਭਾਜਪਾ ਵੱਖੋ ਵੱਖਰੇ ਤੌਰ ਤੇ ਚੋਣਾਂ ਲੜ੍ਹ ਰਹੇ ਹਨ।ਕਾਂਗਰਸ ਪਾਰਟੀ ਦੋਵਾਂ ਪਾਰਟੀਆਂ ਨੂੰ fੱੲਕਮੁਠਤਾ ਰਾਹੀਂ ਮਾ਼ਤ ਦੇਣ ਦੇ ਰੌਂਅ ਵਿਚ ਹੈ । ਇਹ ਵੀ ਕਿ ਬਠਿੰਡਾ ਦੀ ਹਾਟ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਭਾਜਪਾ ਦੀ ਸੰਭਾਵੀ ਉਮੀਦਵਾਰ ਪਰਮਪਾਲ ਕੌਰ ਮਲੂਕਾ , ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਪਾਰਟੀ ਦੀ ਸੰਭਾਵੀ ਉਮੀਦਵਾਰ ਅਮ੍ਰਿਤਾ ਵੜਿੰਗ ਆਹਮੋ ਸਾਹਮਣੇ ਹੋਣਗੇ ।ਇਹ ਵੀ ਕਿ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਮਲੂਕੇ ਦੀ ਨੂੰਹ ਪਰਮਪਾਲ ਕੌਰ ਮਲੂਕਾ ਵਿਚ ਹੋਣ ਵਾਲੀ ਟੱਕਰ ਚੋਣ ਦੇ ਆਖਰੀ ਦੌਰ ਤੱਕ ਖਿੱਚ ਦਾ ਕੇਂਦਰ ਬਣੀ ਰਹੇਗੀ । ਪੰਜਾਬ ਚ ਸੁਰੱਖਿਆ ਲਈ ਸੂਬਾ ਪੁਲਿਸ ਦੀ ਨਫਰੀ ਦਾ 75 ਫੀਸਦੀ ਅਤੇ ਲਗਭਗ 275 ਕੰਪਨੀਆਂ ਅਰਧ ਸੈਨਿਕ ਬਲਾਂ ਸੁਰੱਖਿਆ ਦਾ ਜਿਮਾ ਸੰਭਾਲਗੇ ।ਇਹ ਵੀ ਕਿ ਪੰਜਾਬ ਦੇ 24 ਹਜਾਰ ਤੋਂ ਵੱਧ ਪੋਲਿੰਗ ਸਟੇਸਨਾਂ ਵਿਚੋਂ 3 ਹਜਾਰ ਤੋਂ ਵੱਧ ਪੋਲਿੰਗ ਸਟੇਸਨ ਅਤਿ ਸੰਵੇਦਨਸੀਲ ਐਲਾਨੇ ਗਏ ਹਨ ਅਤੇ ਵੋਟਾਂ ਵਿਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸਨ ਵੱਲੋਂ ਬਕਾਇਦਾ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ । ਇਹ ਕਿ ਪੰਜਾਬ ਦੀਆਂ ਬਹੁਤੀਆਂ ਸੀਟਾਂ ਤੇ ਬਹੁਕੋਨੇ, ਫਸਵੇਂ ਅਤੇ ਦਿਲਚੱਸਪ ਮੁਕਾਬਲੇ ਦੇਖਣ ਨੂੰ ਮਿਲਣਗੇ ।