ਨਰਪਿੰਦਰ ਸਿੰਘ ਧਾਲੀਵਾਲ:-
ਸੋ੍ਮਣੀ ਅਕਾਲੀ ਦਲ (ਬਾਦਲ) ਦੇ ਉਭਾਰ ਲਈ ਸਿਧਾਂਤ ਤੇ ਠੋਸ ਨੀਤੀ ਲੋਕਾਂ ਦੇ ਸਨਮੁੱਖ ਰੱਖਣ ਦੀ ਆਵਾਜ ਉਠਣ ਲੱਗੀ ਹੈ । ਬੀਤੇ ਸਾਲਾਂ ’ਚ ਸੋ੍ਮਣੀ ਅਕਾਲੀ ਦਲ ਬਾਦਲ ਦੇ ਆਗੂ ਲੋਕਾਂ ਨੂੰ ਠੋਸ ਨੀਤੀ ਦੇਣ ਵਿਚ ਅਸਫਲ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਜਦ ਕੋਈ ਪਲੇਟਫਾਰਮ ਨਾ ਮਿਲਿਆ ਤਾਂ ਉਹਨਾਂ ਆਪ ਮੁਹਾਰੇ ਆਪਣੇ ਰਾਹ ਚੁਣ ਲਏ । ਦੇਸ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸੋ੍ਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸਿਪ ਵੱਲੋਂ ਜੇਕਰ ਮਰਹੂਮ ਪ੍ਰਕਾਸ ਸਿੰਘ ਬਾਦਲ ਤੇ ਪੰੰਥਕ ਰਿਵਾਇਤਾਂ ਅਨੁਸਾਰ ਨੀਤੀਆਂ ਨਾ ਅਪਣਾਈਆਂ ਤਾਂ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ । ਪਿਛਲੇ ਸਮੇਂ ਤੋਂ ਅਕਾਲੀ ਦਲ ਦਾ ਗਰਾਫ ਹੇਠਾਂ ਖਿਸਕਣ ਲਈ ਜੁੰਮੇਵਾਰ ਕੌਣ ਤੇ ਕੀ ਕਾਰਨ ਰਹੇ ਹਨ , ਤਲਾਸਣਾ ਸਮੇਂ ਦੀ ਲੋੜ ਹੈ । ਸੀਨੀਅਰ ਅਕਾਲੀ ਆਗੂਆਂ ਵੱਲੋਂ ਦੋਸ ਲੱਗ ਰਹੇ ਹਨ ਕਿ ਕੋਰ ਕਮੇਟੀ ਵਿਚ ਹੋਏ ਫੈਸਲਿਆਂ ਜਾਂ ਮਤਿਆਂ ਦੀ ਕੋਈ ਅਹਿਮੀਅਤ ਹੀ ਨਹੀ ਰਹੀ ਬਲਕਿ ਅਪਹੁਦਰਾਪਣ ਭਾਰੂ ਹੁੰਦਾ ਜਾ ਰਿਹਾ ਹੈ । ਦਲ ਦੀ ਕੋਰ ਕਮੇਟੀ ’ਚ ਜੁਰਅਤ ਰੱਖਣ ਵਾਲੇ ਆਗੂਆਂ ਦੀ ਗਿਣਤੀ ਮਨਫੀ ਹੁੰਦੀ ਜਾ ਰਹੀ ਹੈ ਅਤੇ ਬੋਲਣ ਵਾਲੇ ਆਗੂਆਂ ਨੂੰ ਖੁੰਜੇ ਲਾਇਆ ਜਾ ਰਿਹਾ ਹੈ । ਸੋ੍ਮਣੀ ਅਕਲੀ ਦਲ ਬਾਦਲ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸਰਤ ਤੇ ਕਿਹਾ ਕਿ ਸੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁੱਝ ਚਾਪਲੂਸ ਆਗੂਆਂ ’ਚ ਘਿਰੇ ਹੋਏ ਹਨ । ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਹੋਈ ਹਾਰ ਦਾ ਮੰਥਨ ਕਰਨ ਲਈ ਕੋਰ ਕਮੇਟੀ ਦੀ ਬੁਲਾਈ ਗਈ ਮੀਟਿੰਗ ਵਿਚ ਪਾਰਟੀ ਨੂੰ ਕਿਵੇਂ ਉਭਾਰਨਾ ਹੈ , ਕੋਈ ਠੋਸ ਨੀਤੀ ਤਿਆਰ ਹੀ ਨਹੀਂ ਕੀਤੀ ਗਈ । ਉਹਨਾਂ ਸਪੱਸਟ ਕਿਹਾ ਕਿ ਜੇਕਰ ਪਾਰਟੀ ਕਮਜੋਰ ਹੁੰਦੀ ਹੈ ਤਾਂ ਉਸ ਲਈ ਪਾਰਟੀ ਪ੍ਰਧਾਨ ਤੇ ਉਸ ਦੇ ਨੇੜਲੇ ਸਲਾਹਕਾਰ ਸਿੱਧੇ ਤੌਰ ਤੇ ਜੁੰਮੇਵਾਰ ਹਨ । ਉਹਨਾਂ ਕਿਹਾ ਕਿ ਜੇਕਰ ਪਾਰਟੀ ਚੜ੍ਹਦੀ ਕਲਾ ਵਿਚ ਹੁੰਦੀ ਹੈ ਤਾਂ ਵੀ ਸਾਬਾਸ ਪਾਰਟੀ ਪ੍ਰਧਾਨ ਤੇ ਉਸ ਦੇ ਕਰੀਬੀ ਸਲਾਹਕਾਰਾਂ ਨੂੰ ਹੀ ਮਿਲਦੀ ਹੈ । ਉਹਨਾਂ ਕਿਹਾ ਕਿ ਪਾਰਟੀ ਦੇ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਸੁਖਦੇਵ ਸਿੰਘ ਢੀਂੜਸਾ , ਸਿਕੰਦਰ ਸਿੰਘ ਮਲੂਕਾ , ਬੀਬੀ ਜੰਗੀਰ ਕੌਰ , ਮਨਪ੍ਰੀਤ ਸਿੰਘ ਇਯਾਲੀ , ਪਰਮਜੀਤ ਕੌਰ ਗੁਲਸਨ ਅਤੇ ਹੋਰ ਅਨੇਕਾਂ ਆਗੂਆਂ ਨੂੰ ਪਾਰਟੀ ਪ੍ਰਧਾਨ ਨੇ ਮਨਾਉਣਾ ਠੀਕ ਹੀ ਨਹੀਂ ਸਮਝਿਆ । ਜਦ ਕਿ ਮਰਹੂਮ ਨੇਤਾ ਪ੍ਰਕਾਸ ਸਿੰਘ ਬਾਦਲ ਕੋਰ ਕਮੇਟੀ ਵਿਚ ਸਭਨਾ ਦੀ ਗੱਲ ਅਤੇ ਰਾਇ ਤੋਂ ਬਾਅਦ ਹੀ ਫੈਸਲੇ ਲੈਂਦੇ ਸਨ । ਲੇਕਿਨ ਮਰਹੂਮ ਪ੍ਰਕਾਸ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਪਾਰਟੀ ’ਚ ਨਾਰਾਜ ਆਗੂਆਂ ਨੂੰ ਮਨਾਉਣ ਦੀ ਬਜਾਏ ਧਮਕਾਉਣ ਦੀ ਪਿਰਤ ਪੈ ਗਈ ਹੈ । ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਡਾ ਦਲਜੀਤ ਸਿੰਘ ਚੀਮਾ , ਸੁਰਜੀਤ ਸਿੰਘ ਰੱਖੜਾ , ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਕਈ ਆਗੂ ਉਕਤ ਕਾਰਨ ਨਾਖੁਸ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਚਰਨਜੀਤ ਸਿੰਘ ਬਰਾੜ ਵੱਲੋਂ ਇਹ ਕਹਿਣਾ ਕਿ ਪਾਰਟੀ ਪ੍ਰਧਾਨ ਵੱਲੋਂ ਤਾਂ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਸਲਾਹਾਂ ਤੇ ਗੌਰ ਕਰਨਾ ਤਾਂ ਦੂਰ ਦੀ ਗੱਲ ਹੈ , ਆਪਣੇ ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ । ਆਗੂਆਂ ਦਾ ਕਹਿਣਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸੋਮਣੀ ਅਕਾਲੀ ਦਲ 37 ਫੀਸਦੀ ਵੋਟ ਹਾਸਲ ਕਰਨ ਵਿਚ ਸਫਲ ਰਿਹਾ , ਜਦ ਕਿ 2022 ਦੀਆਂ ਵਿਧਾਨ ਸਭਾ ਵਿਚ 18 ਫੀਸਦੀ ਵੋਟ ਹਾਸਲ ਕਰਨ ਉਪਰੰਤ ਹੁਣ 13 ਫੀਸਦੀ ਤੇ ਪੁੱਜ ਗਿਆ ਹੈ । ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਭਾਰੀ ਵਿਰੋਧ ਹੋਣ ਦੇ ਬਾਵਜੂਦ ਉਹ ਆਪਣਾ ਵੋਟ ਸੇਅਰ 23 ਫੀਸਦੀ ਤੱਕ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ । ਉਹਨਾਂ ਕਿਹਾ ਕਿ ਅਕਾਲੀ ਦਲ ਸਿਰਫ ਬਾਦਲ ਪਰਿਵਾਰ ਦੀ ਬਠਿੰਡਾ ਸੀਟ ਹੀ ਬਚਾ ਸਕਿਆ । ਇਸ ਲੋਕ ਸਭਾ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 5 ਤੇ ਅਕਾਲੀ ਦਲ ਦੂਜੀਆਂ ਧਿਰਾਂ ਨਾਲੋਂ ਅੱਗੇ ਰਹਿਣ ਦੇ ਨਾਲ ਨਾਲ ਮਹਿਜ 4 ਹੋਰ ਵਿਧਾਨ ਸਭਾ ਹਲਕਿਆਂ ਤੇ ਅੱਗੇ ਰਿਹਾ ਹੈ । ਜਦ ਕਿ ਭਾਜਪਾ 23 ਹਲਕਿਆਂ ਤੇ ਬੜਤ ਬਣਾਉਣ ਵਿਚ ਕਾਮਯਾਬ ਰਹੀ ਹੈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਾਰੀ ਵਿਰੋਧ ਹੋਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਕੋਲ ਆਪਣੀ ਗੱਲ ਰੱਖਣ ਵਿਚ ਅਸਫਲ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਮਿਸਨ 2027 ਫਤਿਹ ਕਰਨਾ ਹੈ ਤਾਂ ਸੋ੍ਮਣੀ ਅਕਾਲੀ ਦਲ ਨੂੰ ਜਨਤਕ ਮੁੱਦਿਆਂ ਦੇ ਨਾਲ ਨਾਲ ਪੰਥਕ ਮੁੱਦਿਆਂ ਨੂੰ ਵੀ ਵਿਚਾਰਨਾ ਪਵੇਗਾ ਤੇ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਲਈ ਇਮਾਨਦਾਰੀ ਨਾਲ ਸੁਹਿਰਦ ਯਤਨ ਕਰਨੇ ਪੈਣਗੇ ।